Balwinder Kaur Bindu

Balwinder Kaur Bindu

writer , Teacher Insta @bin.du73

  • Latest
  • Popular
  • Repost
  • Video
#ਸ਼ਾਇਰੀ #Moon  White ਸੋਚਦੀ ਆਂ ਕਿ ਮੈਂ ਉਹਦੇ ਲਈ ਹੁਣ ਕੌਣ ਹਾਂ
ਉਹਦੇ ਸਾਹਾਂ ਵਿੱਚ ਵਸੀ ਖੁਸ਼ਬੂ ਜਾਂ ਫਿਰ ਕੋਲੋਂ ਲੰਘੀ ਪੌਣ ਹਾਂ
ਕੋਈ ਧੁੰਦਲੀ ਜਿਹੀ ਯਾਦ ਹਾਂ 
ਜਾਂ ਫਿਰ ਉਹਦੀਆਂ ਦੁਆਵਾਂ ਚ ਅੱਜ ਵੀ ਆਬਾਦ ਹਾਂ
ਕੋਈ ਬੀਤਿਆ ਹੋਇਆ ਪਲ ਹਾਂ
ਜਾਂ ਫਿਰ ਉਹਦਾ ਅੱਜ ਤੇ ਕੱਲ੍ਹ ਹਾਂ 
ਇੱਕ ਉਦਾਸ ਕਾਲੀ ਬੋਲੀ ਜਿਹੀ ਲੰਬੀ ਰਾਤ ਹਾਂ
ਜਾਂ ਫਿਰ ਹਾਸੇ ਲੈ ਕੇ ਆਈ ਨਵੀਂ ਪ੍ਰਭਾਤ ਹਾਂ
ਟੁੱਟੇ ਦਿਲ ਦੀ ਕੋਈ ਦੱਬਵੀਂ ਟੀਸ ਦਾ ਰਾਜ਼ ਹਾਂ
ਜਾਂ ਫਿਰ ਉਲਫ਼ਤ ਦਾ ਇੱਕ ਨਵਾਂ ਆਗ਼ਾਜ਼ ਹਾਂ...✍️ ਬਿੰਦੂ

©Balwinder Kaur Bindu

#Moon

99 View

ਬੇਰੁਖ਼ੀ ਬੇਗਾਨਗੀ ਤੇਰੀ ਬੇਰੁਖ਼ੀ ਬੇਗਾਨਗੀ ਦੇਖ ਕੇ ਮੇਰਾ ਮਨ ਅੰਦਰ ਹੀ ਅੰਦਰ ਕੁੜਦਾ ਜਾ ਰਿਹਾ ਐ ਤੇਰੇ ਤੋਂ ਦੂਰ ਜਾਂਦੇ ਰਾਹਾਂ ਤੇ ਤੁਰਦਾ ਜਾ ਰਿਹਾ ਐ ਕਿਣਕਾ -ਕਿਣਕਾ ਟੁੱਟ ਕੇ ਭੁਰਦਾ ਜਾ ਰਿਹਾ ਐ ਹੌਲ਼ੀ ਹੌਲ਼ੀ ਸਾਥ ਤੇਰਾ ਹੁਣ ਛੁੱਟਦਾ ਜਾ ਰਿਹਾ ਐ ਰੂਹਾਨੀ ਤੰਦਾਂ ਦਾ ਤਾਣਾ ਟੁੱਟਦਾ ਜਾ ਰਿਹਾ ਐ ਤੇਰੇ ਦੂਰ ਹੋਣ ਨਾਲ ਸਾਡਾ ਸਭ ਕੁਝ ਲੁੱਟਦਾ ਜਾ ਰਿਹਾ ਐ ਸੱਚ ਆਖਾਂ ਤਾ ਸਬਰ ਮੇਰਾ ਵੀ ਹੁਣ ਮੁੱਕਦਾ ਜਾ ਰਿਹਾ ਐ ਤੇਰੇ ਤੋਂ ਤੇਰੇ ਵਾਂਗੂ ਹੀ ਮਨ ਮੁੜਦਾ ਜਾ ਰਿਹਾ ਐ ਹੁਣ ਮੇਰੇ ਆਪੇ ਨਾਲ ਹੀ ਰਿਸ਼ਤਾ ਜੁੜਦਾ ਜਾ ਰਿਹਾ ਐ..✍️ ©Balwinder Kaur Bindu

#ਸ਼ਾਇਰੀ #heartbroken  ਬੇਰੁਖ਼ੀ ਬੇਗਾਨਗੀ

ਤੇਰੀ ਬੇਰੁਖ਼ੀ ਬੇਗਾਨਗੀ ਦੇਖ ਕੇ 
ਮੇਰਾ ਮਨ ਅੰਦਰ ਹੀ ਅੰਦਰ ਕੁੜਦਾ ਜਾ ਰਿਹਾ ਐ
ਤੇਰੇ ਤੋਂ ਦੂਰ ਜਾਂਦੇ ਰਾਹਾਂ ਤੇ  ਤੁਰਦਾ ਜਾ ਰਿਹਾ ਐ
ਕਿਣਕਾ -ਕਿਣਕਾ ਟੁੱਟ ਕੇ ਭੁਰਦਾ ਜਾ ਰਿਹਾ ਐ
ਹੌਲ਼ੀ ਹੌਲ਼ੀ ਸਾਥ ਤੇਰਾ ਹੁਣ ਛੁੱਟਦਾ ਜਾ ਰਿਹਾ ਐ
ਰੂਹਾਨੀ ਤੰਦਾਂ ਦਾ ਤਾਣਾ ਟੁੱਟਦਾ ਜਾ ਰਿਹਾ ਐ
ਤੇਰੇ ਦੂਰ ਹੋਣ ਨਾਲ ਸਾਡਾ ਸਭ ਕੁਝ ਲੁੱਟਦਾ ਜਾ ਰਿਹਾ ਐ
ਸੱਚ ਆਖਾਂ ਤਾ ਸਬਰ ਮੇਰਾ ਵੀ ਹੁਣ ਮੁੱਕਦਾ ਜਾ ਰਿਹਾ ਐ 
ਤੇਰੇ ਤੋਂ ਤੇਰੇ ਵਾਂਗੂ ਹੀ ਮਨ ਮੁੜਦਾ ਜਾ ਰਿਹਾ ਐ
ਹੁਣ ਮੇਰੇ ਆਪੇ ਨਾਲ ਹੀ ਰਿਸ਼ਤਾ ਜੁੜਦਾ ਜਾ ਰਿਹਾ ਐ..✍️

©Balwinder Kaur Bindu

#heartbroken

9 Love

ਇਹ ਦੁਨਿਆ ਪਤਾ ਨਹੀਂ ਕੀ ਟੋਲਦੀ ਐ ਮਰਿਆਂ ਦੀ ਮਿੱਟੀ ਰਹਿੰਦੀ ਫਰੋਲਦੀ ਐ ਝੂਠ ਦੇ ਪਿੱਛੇ ਰਹਿੰਦੀ ਹਰਦਮ ਦੌੜਦੀ ਐ ਅੱਖੀਂ  ਡਿੱਠੇ  ਸੱਚ  ਨੂੰ  ਨਾ  ਗੌਲਦੀ  ਐ ਹਰ  ਪਲ  ਇਹ  ਕੁੱਫਰ  ਹੀ  ਤੋਲਦੀ  ਐ ਤੂੰ- ਤੂੰ ਨੂੰ ਛੱਡ ਕੇ ਮੈਂ- ਮੈਂ  ਹੀ  ਬੋਲਦੀ ਐ ਮੂੰਹੋਂ ਮਿੱਠੀ ਮਨ ਵਿੱਚ ਜ਼ਹਿਰ ਘੋਲਦੀ ਐ ਲੋਭੀ ਬਣ ਡੋਰਾਂ ਰਿਸ਼ਤਿਆਂ ਦੀਆਂ ਤੋੜਦੀ ਐ ਪੈਸੇ ਪਿੱਛੇ ਭਜਦੀ ਬਸ ਦੌਲਤ ਹੀ ਜੋੜਦੀ ਐ ਲਾਲਚ ਵੱਸ ਪੈ ਆਪਣਿਆਂ ਨੂੰ ਰੋਲਦੀ ਐ ਪਿਆਰ ਦੇ ਬਦਲੇ ਨਫ਼ਰਤ ਮੋੜਦੀ ਐ ©Balwinder Kaur Bindu

#ਸ਼ਾਇਰੀ #PhisaltaSamay  ਇਹ ਦੁਨਿਆ ਪਤਾ ਨਹੀਂ ਕੀ ਟੋਲਦੀ ਐ
ਮਰਿਆਂ ਦੀ ਮਿੱਟੀ ਰਹਿੰਦੀ ਫਰੋਲਦੀ ਐ
ਝੂਠ ਦੇ ਪਿੱਛੇ ਰਹਿੰਦੀ ਹਰਦਮ ਦੌੜਦੀ ਐ
ਅੱਖੀਂ  ਡਿੱਠੇ  ਸੱਚ  ਨੂੰ  ਨਾ  ਗੌਲਦੀ  ਐ
ਹਰ  ਪਲ  ਇਹ  ਕੁੱਫਰ  ਹੀ  ਤੋਲਦੀ  ਐ
ਤੂੰ- ਤੂੰ ਨੂੰ ਛੱਡ ਕੇ ਮੈਂ- ਮੈਂ  ਹੀ  ਬੋਲਦੀ ਐ
ਮੂੰਹੋਂ ਮਿੱਠੀ ਮਨ ਵਿੱਚ ਜ਼ਹਿਰ ਘੋਲਦੀ ਐ
ਲੋਭੀ ਬਣ ਡੋਰਾਂ ਰਿਸ਼ਤਿਆਂ ਦੀਆਂ ਤੋੜਦੀ ਐ 
ਪੈਸੇ ਪਿੱਛੇ ਭਜਦੀ ਬਸ ਦੌਲਤ ਹੀ ਜੋੜਦੀ ਐ
ਲਾਲਚ ਵੱਸ ਪੈ ਆਪਣਿਆਂ ਨੂੰ ਰੋਲਦੀ ਐ
ਪਿਆਰ ਦੇ ਬਦਲੇ ਨਫ਼ਰਤ ਮੋੜਦੀ ਐ

©Balwinder Kaur Bindu
#ਸ਼ਾਇਰੀ #gussa  ਕਹਿੰਦਾ,, ਕੀ ਕਰਦੀ ਐਂ
ਮੈਂ ਕਿਹਾ,, ਗੁੱਸਾ
ਕਹਿੰਦਾ,, ਮੇਰੇ ਤੇ
ਮੈਂ ਕਿਹਾ,, ਨਹੀਂ
ਮੈਂ ਕੌਣ ਹੁੰਦੀ ਆਂ
ਤੇਰੇ ਤੇ ਗੁੱਸਾ ਕਰਨ ਵਾਲੀ
ਕਹਿੰਦਾ,,,ਕੋਈ ਨਾ ਠੰਡੀ ਹੋਜਾ ਹੁਣ
ਮੈਂ ਕਹਿੰਦੇ ਕਹਿੰਦੇ ਰੁੱਕ ਗਈ
ਕਿ ਜਿਸ ਦਿਨ ਠੰਡੀ ਹੋ ਗਈ ਨਾ 
ਤੈਥੋਂ ਝੱਲ ਨਹੀਂ ਹੋਣਾ

©Balwinder Kaur Bindu

#gussa

171 View

#ਸ਼ਾਇਰੀ #MoonShayari  ਗੁਆਚ ਗਿਆ ਬਾਪੂ ਦਾ ਕੰਧੇੜਾ
ਘੁਮਿਆਰਾਂ ਦਾ ਖੱਚਰ ਰੇੜਾ 
ਜਿਸ ਤੇ ਝੂਟੇ ਲੈਣ ਗਿਝੇ ਸੀ
ਗੁਆਚ ਗਿਆ ਉਹ ਗੁੱਡੀ ਫ਼ੂਕਣ ਦਾ ਰਿਵਾਜ਼ 
ਉਹ ਨਹਿਰ ਕਿਨਾਰੇ ਖਾਧੇ ਗੁਲਗਲੇ
ਜਦੋਂ ਸਣੇ ਕੱਪੜੇ ਭਿੱਜੇ ਸੀ
ਗੁਆਚ ਗਏ ਉਹ ਵੇਲੇ 
ਜਦੋਂ ਇੱਕ ਘਰ ਚ ਹੀ ਹੁੰਦੇ ਸੀ ਜਵਾਕ ਚਾਰ
ਗੁਆਚ ਗਈ ਉਹ ਝਿੜਕਾਂ ਤੇ ਬੇਬੇ ਤੋਂ ਚੱਪਲਾਂ ਖਾਂਦੀ 
ਗਲੀ ਚ ਖੇਡਦੀ ਜਵਾਕਾਂ ਦੀ ਡਾਰ
ਗੁਆਚ ਗਈ ਉਹ ਚਿੜੀਆਂ ਦੀ ਚੀਂ -ਚੀਂ
ਸਪੇਰਿਆਂ ਦੀਆਂ ਬੀਨਾਂ ਤੇ ਬਾਂਦਰ ਬਾਂਦਰੀ ਦਾ ਤਮਾਸ਼ਾ
ਗੁਆਚ ਗਿਆ ਗਰਮੀ ਦੇ ਦਿਨਾਂ ਚ ਕੋਠਿਆਂ ਤੇ ਡਾਹੇ
ਜੁੜਵੇਂ ਮੰਜਿਆਂ ਤੇ ਅੱਧੀ ਰਾਤ ਤੱਕ ਦਾ ਬੇਫਿਕਰਾ ਹਾਸਾ..✍️ਬਿੰਦੂ

©Balwinder Kaur Bindu

#MoonShayari

54 View

Weather quotes Messages ਤੇਰਾ ਬਦਲਦਾ ਲਹਿਜ਼ਾ ਤੇ ਬਦਲਦੇ ਮੌਸਮ ਦਾ ਮਿਜਾਜ਼ ਮੈਥੋਂ ਤੱਕ ਨਹੀਂ ਹੋ ਰਿਹਾ ਤੈਨੂੰ ਹੁੰਦਿਆਂ- ਹੁੰਦਿਆਂ ਦੂਰ ਹੁੰਦੇ ਵੀ ਦੇਖ ਲਿਆ ਪਰ ਦਿਲ ਦਾ ਕੋਈ ਟੁਕੜਾ ਤੇਰੇ ਤੋੰ ਵੱਖ ਨਹੀਂ ਹੋ ਰਿਹਾ.bindu ©Balwinder Kaur Bindu

#ਸ਼ਾਇਰੀ #Broken💔Heart #ishaq #Pyar #Dil  Weather quotes Messages ਤੇਰਾ ਬਦਲਦਾ ਲਹਿਜ਼ਾ 
ਤੇ ਬਦਲਦੇ ਮੌਸਮ ਦਾ ਮਿਜਾਜ਼ 
ਮੈਥੋਂ ਤੱਕ ਨਹੀਂ ਹੋ ਰਿਹਾ
ਤੈਨੂੰ ਹੁੰਦਿਆਂ- ਹੁੰਦਿਆਂ 
ਦੂਰ ਹੁੰਦੇ ਵੀ ਦੇਖ ਲਿਆ
ਪਰ ਦਿਲ ਦਾ ਕੋਈ ਟੁਕੜਾ 
ਤੇਰੇ ਤੋੰ ਵੱਖ ਨਹੀਂ ਹੋ ਰਿਹਾ.bindu

©Balwinder Kaur Bindu

#Dil #ishaq #Pyar #Broken💔Heart 💔heaRt💔

13 Love

Trending Topic