Kanwaljit Bhullar

Kanwaljit Bhullar Lives in Beas, Punjab, India

Ex Army, Punjabi & Hindi poet. Three books published : Kiran Vihuna Suraj in Punjabi Takih Sanad Rahe in Punjabi Kabhi Aana Zindagi in Hindi

  • Latest
  • Popular
  • Repost
  • Video

White ਤੂੰ ਕਿਹਾ ਸੀ "ਰਾਕਸ਼ ਬੁਰੇ ਨਹੀਂ ਹੁੰਦੇ ਇਨਸਾਨਾਂ ਅੰਦਰ ਲੁਕੇ ਰਾਕਸ ਬੜੇ ਭਿਆਨਕ ਹੁੰਦੇ ਹਨ" ਮੈਂ ਪੁੱਛਿਆ ਸੀ- "ਕਿਵੇਂ?" "ਵੇਖ ਲੈ", ਤੂੰ ਕਿਹਾ "ਮੈਂ ਜੋ ਕਹਿਣ ਲੱਗੀ ਆਂ ਭਰੋਸਾ ਕਰੇਂਗਾ" ਮੇਰੀ ਹਾਂ ਤੇ ਤੂੰ ਪ੍ਰਵਚਨ ਕੀਤੇ ਸਨ- "ਰਾਵਣ ਨੇ ਸੀਤਾ ਨੂੰ ਕਿਡਨੈਪ ਕੀਤਾ ਪਰ ਸੀਤਾ ਨੂੰ ਮਗਰੋਂ ਹੱਥ ਤੱਕ ਨਹੀਂ ਲਾਇਆ ਫੇਰ ਵੀ ਸ੍ਰੀ ਰਾਮ ਨੇ ਜੋ ਭਗਵਾਨ ਸੀ ਉਸਨੇ ਸੀਤਾ ਨੂੰ ਜੋ ਚੌਦਾਂ ਸਾਲ ਓਹਦੇ ਨਾਲ ਬਨਵਾਸ ਭੋਗਦੀ ਰਹੀ ਉਸਨੂੰ ਫੇਰ ਜੰਗਲੀਂ ਭੇਜ ਦਿੱਤਾ ਫੇਰ ਦੱਸ ਰਾਕਸ਼ ਕੌਣ ਸੀ?" ©Kanwaljit Bhullar

#ਜੀਵਨ #Dussehra  White ਤੂੰ ਕਿਹਾ ਸੀ
"ਰਾਕਸ਼ ਬੁਰੇ ਨਹੀਂ ਹੁੰਦੇ
ਇਨਸਾਨਾਂ ਅੰਦਰ ਲੁਕੇ
ਰਾਕਸ ਬੜੇ ਭਿਆਨਕ ਹੁੰਦੇ ਹਨ" 
ਮੈਂ ਪੁੱਛਿਆ ਸੀ-
"ਕਿਵੇਂ?" 
"ਵੇਖ ਲੈ", ਤੂੰ ਕਿਹਾ
"ਮੈਂ ਜੋ ਕਹਿਣ ਲੱਗੀ ਆਂ
ਭਰੋਸਾ ਕਰੇਂਗਾ" 
ਮੇਰੀ ਹਾਂ ਤੇ ਤੂੰ ਪ੍ਰਵਚਨ ਕੀਤੇ ਸਨ-
"ਰਾਵਣ ਨੇ ਸੀਤਾ ਨੂੰ ਕਿਡਨੈਪ ਕੀਤਾ
ਪਰ ਸੀਤਾ ਨੂੰ ਮਗਰੋਂ ਹੱਥ ਤੱਕ ਨਹੀਂ ਲਾਇਆ
ਫੇਰ ਵੀ ਸ੍ਰੀ ਰਾਮ ਨੇ ਜੋ ਭਗਵਾਨ ਸੀ
ਉਸਨੇ ਸੀਤਾ ਨੂੰ ਜੋ ਚੌਦਾਂ ਸਾਲ
ਓਹਦੇ ਨਾਲ ਬਨਵਾਸ ਭੋਗਦੀ ਰਹੀ
ਉਸਨੂੰ ਫੇਰ ਜੰਗਲੀਂ ਭੇਜ ਦਿੱਤਾ
ਫੇਰ ਦੱਸ ਰਾਕਸ਼ ਕੌਣ ਸੀ?"

©Kanwaljit Bhullar

#Dussehra

13 Love

ਖੁਸ਼ੀ ਦੇ ਨਾ ਦੇ ਤੂੰ ਪ੍ਰੇਸ਼ਾਨੀਆਂ ਤਾਂ ਦੇ ਮਿਲੇਂ ਨਾ ਮਿਲੇਂ ਤੂੰ ਹੈਰਾਨੀਆਂ ਤਾਂ ਦੇ ਵਾਅਦੇ ਕੀਤੇ ਜੋ ਤੂੰ ਭੁੱਲ ਜਾ ਬੇਸ਼ੱਕ ਉਨ੍ਹਾਂ 'ਚ ਲੁਕੀਆਂ ਸ਼ੈਤਾਨੀਆਂ ਤਾਂ ਦੇ ਮੈਂ ਤਾਂ ਝਰਨਾ ਹਾਂ ਰਵਾਂ ਰਵੀਂ ਡਿੱਗ ਜਾਵਾਂਗਾ ਪਰ ਜ਼ਮੀਨਾਂ ਨੂੰ ਇਹ ਤਾਂ ਕਹਿ ਜਾਵਾਂਗਾ ਵਹਿੰਦੇ ਪਾਣੀ ਕਦੀ ਵਫਾ ਨਹੀਂ ਕਰਦੇ ਐ ਜ਼ਮੀਨ ਕੁਝ ਬੇਈਮਾਨੀਆਂ ਤਾਂ ਦੇ ~ਕੰਵਲਜੀਤ ਭੁੱਲਰ ©Kanwaljit Bhullar

#ਮਨੋਵੇਗ #ਸ਼ਾਇਰੀ  ਖੁਸ਼ੀ ਦੇ ਨਾ ਦੇ ਤੂੰ ਪ੍ਰੇਸ਼ਾਨੀਆਂ ਤਾਂ ਦੇ

ਮਿਲੇਂ ਨਾ ਮਿਲੇਂ ਤੂੰ ਹੈਰਾਨੀਆਂ ਤਾਂ ਦੇ

ਵਾਅਦੇ ਕੀਤੇ ਜੋ ਤੂੰ ਭੁੱਲ ਜਾ ਬੇਸ਼ੱਕ 

ਉਨ੍ਹਾਂ 'ਚ ਲੁਕੀਆਂ ਸ਼ੈਤਾਨੀਆਂ ਤਾਂ ਦੇ

ਮੈਂ ਤਾਂ ਝਰਨਾ ਹਾਂ ਰਵਾਂ ਰਵੀਂ ਡਿੱਗ ਜਾਵਾਂਗਾ 

ਪਰ ਜ਼ਮੀਨਾਂ ਨੂੰ ਇਹ ਤਾਂ ਕਹਿ ਜਾਵਾਂਗਾ 

ਵਹਿੰਦੇ ਪਾਣੀ ਕਦੀ ਵਫਾ ਨਹੀਂ ਕਰਦੇ

ਐ ਜ਼ਮੀਨ ਕੁਝ ਬੇਈਮਾਨੀਆਂ ਤਾਂ ਦੇ

~ਕੰਵਲਜੀਤ ਭੁੱਲਰ

©Kanwaljit Bhullar

White ना पूछो उन रस्तों का हाल बिन तेरे सब सूने सूने अब चलता हूं जब उन पर मैं ना जाने क्यों आयें तेरे ख्याल वृक्षों पर लिखे थे जो अपने नाम नाम क्या अब तो वृक्ष ही कट गए सड़कों के नीचे पैरों के निशां दब गए उम्र बीत गई अब तो तुमने तो आना था वर्षों पहले इक शाम ©Kanwaljit Bhullar

#कविता #Road  White ना पूछो 
उन रस्तों का हाल
बिन तेरे 
सब सूने सूने
अब चलता हूं 
जब उन पर मैं
ना जाने क्यों 
आयें तेरे ख्याल

वृक्षों पर लिखे थे 
जो अपने नाम
नाम क्या अब तो 
वृक्ष ही कट गए
सड़कों के नीचे 
पैरों के निशां दब गए
उम्र बीत गई अब तो
तुमने तो आना था 
वर्षों पहले 
इक शाम

©Kanwaljit Bhullar

#Road

13 Love

Person's Hands Sun Love ਜਿਸ ਰੁੱਤ ਵਿੱਚ ਅਸੀਂ ਦਿਲ ਨੂੰ ਲਾਈਆਂ ਓਹ ਰੁੱਤ ਅੱਜਕਲ ਜਲਾਵਤਨ ਹੈ...! ਕਦੀ ਮੁੜ ਆਵੇਗੀ ਓਹ ਖੌਰੇ - ਕਿੰਨਾ ਝੂਠਾ ਸਾਡਾ ਭਰਮ ਹੈ...! ਸਾਡੀਆਂ ਅੱਖਾਂ ਬਿੱਲਕੁੱਲ ਵਿਭੀਸ਼ਨ ਦੱਸ ਦੇਣ ਕਿ ਖੁਸ਼ੀਆਂ ਨਿਰਾ ਰੁਦਨ ਹੈ! ਹਰ ਹਾਸੇ ਪਿੱਛੇ ਸਾਡੇ ਅੱਥਰੂ ਲੁਕਿਆ ਕੇਹੀ ਸਜ਼ਾ ਦਾ ਹੋਇਆ ਹੁਕਮ ਹੈ...! ਵਿੱਚ ਮੰਝਧਾਰ ਗਿਆ ਤੂੰ ਛੱਡ, ਪਰ ਦੋਸ਼ ਨਦੀ ਸਿਰ ਇਹ ਜ਼ੁਲਮ ਹੈ..! ਸੁਪਨੇ ਵਿੱਚ ਵੀ ਤ੍ਰਹਿ ਉਠਦਾ ਏਂ ਹੋਇਆ ਹੋਣੈ ਕੋਈ ਭੈੜਾ ਕਰਮ ਹੈ..! ~ਕੰਵਲਜੀਤ ਭੁੱਲਰ ©Kanwaljit Bhullar

#ਸ਼ਾਇਰੀ #sunlove  Person's Hands Sun Love ਜਿਸ ਰੁੱਤ ਵਿੱਚ ਅਸੀਂ ਦਿਲ ਨੂੰ ਲਾਈਆਂ
ਓਹ ਰੁੱਤ ਅੱਜਕਲ ਜਲਾਵਤਨ ਹੈ...!
ਕਦੀ ਮੁੜ ਆਵੇਗੀ ਓਹ ਖੌਰੇ -
ਕਿੰਨਾ ਝੂਠਾ ਸਾਡਾ ਭਰਮ ਹੈ...!
ਸਾਡੀਆਂ ਅੱਖਾਂ ਬਿੱਲਕੁੱਲ ਵਿਭੀਸ਼ਨ
ਦੱਸ ਦੇਣ ਕਿ ਖੁਸ਼ੀਆਂ ਨਿਰਾ ਰੁਦਨ ਹੈ!
ਹਰ ਹਾਸੇ ਪਿੱਛੇ ਸਾਡੇ ਅੱਥਰੂ ਲੁਕਿਆ
ਕੇਹੀ ਸਜ਼ਾ ਦਾ ਹੋਇਆ ਹੁਕਮ ਹੈ...!
ਵਿੱਚ ਮੰਝਧਾਰ ਗਿਆ ਤੂੰ ਛੱਡ, ਪਰ
ਦੋਸ਼ ਨਦੀ ਸਿਰ ਇਹ ਜ਼ੁਲਮ ਹੈ..!
ਸੁਪਨੇ ਵਿੱਚ ਵੀ ਤ੍ਰਹਿ ਉਠਦਾ ਏਂ
ਹੋਇਆ ਹੋਣੈ ਕੋਈ ਭੈੜਾ ਕਰਮ ਹੈ..! 

~ਕੰਵਲਜੀਤ ਭੁੱਲਰ

©Kanwaljit Bhullar

#sunlove

11 Love

ਏਸ ਤੋਂ ਪਹਿਲਾਂ ਮੈਂ ਆਪਣੀ ਬਿਰਹੋਂ ਦੀ ਪੀੜ ਦਾ ਨਾਂ ਆਦਤ ਰੱਖ ਲਵਾਂ ਤੂੰ ਮੈਨੂੰ ਮੇਰੀ ਦਹਿਲੀਜ਼ 'ਤੇ ਮਹਿਸੂਸ ਹੋ ਕੇ ਵਿਖਾ ਮੈਂ ਆਪਣੀ ਪੀੜ' ਚੋਂ ਜ਼ਖਮ ਪੁੰਗਰਦਿਆਂ ਵੇਖਣਾ ਹੈ!!! ~ਕੰਵਲਜੀਤ ਭੁੱਲਰ ©Kanwaljit Bhullar

#ਕਵਿਤਾ #Apocalypse  ਏਸ ਤੋਂ ਪਹਿਲਾਂ ਮੈਂ ਆਪਣੀ 
ਬਿਰਹੋਂ ਦੀ ਪੀੜ ਦਾ ਨਾਂ
ਆਦਤ ਰੱਖ ਲਵਾਂ
ਤੂੰ ਮੈਨੂੰ ਮੇਰੀ ਦਹਿਲੀਜ਼ 'ਤੇ
ਮਹਿਸੂਸ ਹੋ ਕੇ ਵਿਖਾ
ਮੈਂ ਆਪਣੀ ਪੀੜ' ਚੋਂ
ਜ਼ਖਮ ਪੁੰਗਰਦਿਆਂ ਵੇਖਣਾ ਹੈ!!!

~ਕੰਵਲਜੀਤ ਭੁੱਲਰ

©Kanwaljit Bhullar

#Apocalypse

11 Love

#ਕਵਿਤਾ #Affection  ਅੱਖੀਆਂ ਪੂੰਝੀਆਂ
ਹੱਥ ਸਲ੍ਹਾਬੇ ਗਏ
ਹੱਥਾਂ ਵੱਲ ਤੱਕਿਆ
ਅੱਖੀਆਂ ਤੱਕਿਆ
ਹੱਸ ਪਈਆਂ
ਅਖੇ -
"ਕੀ ਲਿਖਿਐ ਸਾਡੇ ਪਾਣੀਆਂ?"
"ਵਿਛੋੜੇ ਦੀ ਅੱਗ!" - ਹੱਥਾਂ ਕਿਹਾ
~ਕੰਵਲਜੀਤ ਭੁੱਲਰ

©Kanwaljit Bhullar

#Affection

36 View

Trending Topic