*🙏🙏*
**ਕਵਿਤਾ--ਮਨਘੜ੍ਹਤ*ਨਾਨਕ * *
*1.ਭੰਨਦਾ ਸੀ ਜੇੜ੍ਹਾ ਇਨ੍ਹਾਂ, ਭਰਮਾਂ ਦੇ ਤਾਜ ਨੂੰ,
ਸੋੱਚਾਂ ਵਿੱਚ ਪਾਇਆ ਅਸੀਂ, ਨਾਨਕ ਜੀ ਮਹਾਰਾਜ ਨੂੰ,
ਕਿ ਪਾਤੀ ਗਲ ਵਿੱਚ ਮਾਲਾ ਹੱਥ ਕਮੰਡਲ ਫੜ੍ਹਾਲਿਆ........
ਹੁਣ ਆੱਪੇ ਮਨਘੜਤ ਅਸੀਂ, ਨਾਨਕ ਵਣਾਲਿਆ........
2. ਤੇਰੇ ਬਾੱਲੇ-ਮਰਦਾੱਨੇ ਹੁਣ, ਕਿਸੇ ਰੁਹ ਚੋਂ ਨਾਂ ਦਿਸੇ ਆ,
ਸਾੱਡੀ ਸੋਚ ਤੇ ਦਿਮਾਗ ਵੱਸ, ਗੋਲਕਾਂ ਤੇ ਟਿਕੇ ਆ,
ਅਸੀਂ ਭੁੱਲਗੇ ਕਿਰਤ ਨਾਲੇ ਵੰਡ ਛਕਨਾਂ,
ਸਿੱਖ ਗਏਆਂ ਗੋਲਕਾਂ ਤੇ ਫੰਡ ਛਕਨਾਂ,
ਏਸ ਮਾਇਆ ਦੀ ਮੁਸ਼ਕ ਸਾੱਡਾ ਆੱਪਾ ਭਰਮਾਲਾਲਿਆ......
ਆੱਪੇ ਮਨਘੜਤ ਅਸੀਂ, ਨਾਨਕ ਵਣਾਲਿਆ......
3. ਪਾ-ਪਾ ਡੀਪੀਆਂ-ਸਟੇਟਸਾਂ, ਅਸੀਂ ਅੰਨ੍ਹੇਵਾਹੀ ਪਾਈ ਏ,
ਤੇਰੇ ਨਾਮ ਦੀ ਖੁਮਾਰੀ ਸਾਨੂੰ, ਰੱਤਾ ਵੀ ਨਾਂ ਭਾਈ ਏ,
ਅਸੀਂ ਗੁਰੂਘਰੇ ਜਾਈਏ, ਨਲੇ ਵਾਲੇ ਦੀਵੇ ਮੜ੍ਹੀਆਂ,
ਤੇਰੇ ਨਾਮ ਦੀਆਂ ਪਰਤਾਂ ਨਾਂ, ਸਾੱਡੇ ਓੱਤੇ ਚੜੀਆਂ,
ਅਸੀਂ ਐੱਥੋਂ ਸਿਰ ਚੁੱਕਿਆ, ਤੇ ਔੱਥੇ ਜਾ ਝੁਕਾਲਿਅ....
ਹੁਣ ਆੱਪੇ ਮਨਘੜਤ ਅਸੀਂ, ਨਾਨਕ ਵਣਾਲਿਆ....
਼
©ਤਾਜੇਂਦਰ ਕਾਲਾ
Continue with Social Accounts
Facebook Googleor already have account Login Here