Jhonson

Jhonson

  • Latest
  • Popular
  • Repost
  • Video

ਕੀ ਨਾਂ ਤੇਰਾ ਤੈਨੂੰ ਦੇਖਾਂ ਜਾਂ ਅੱਖ ਚੋਰ ਚੋਰ, ਜਿਉਂ ਪੈਲਾਂ ਪਾਉਂਦੇ ਮੋਰ ਮੋਰ, ਮੈਂ ਹੁੰਦਾ ਜਾਂ ਕੁਝ ਹੋਰ ਹੋਰ ਤੂੰ ਵੀ ਕਰ ਕੁਝ ਗੌਰ ਗੌਰ, ਤੇਰੀ ਬਦਲੇ ਜਦ ਵੀ ਤੋਰ ਤੋਰ, ਮੇਰੇ ਦਿਲ ਵਿੱਚ ਉਠਦੀ ਲੋਰ ਲੋਰ, ਦਿਨੋਂ ਦਿਨ ਚੜ੍ਹਦਾ ਰੰਗ ਰੰਗ ਤੈਨੂੰ ਮਾਨਾਂ ਆਪਣੇ ਸੰਗ ਸੰਗ, ਬੰਦ ਬੁਲ੍ਹੀਆਂ ਉਤੇ ਨਾਂ ਤੇਰਾ ਕੀ ਨਾਂ ਤੇ ਕਿਹੜਾ ਗਰਾਂ ਤੇਰਾ, ਮੇਰੇ ਮਨ ਦੀ ਇਕੋ ਮੰਗ ਮੰਗ ਦੱਸ? ਲੈ ਕੇ ਆਵਾਂ ਜੰਞ ਜੰਞ । ਅੰਮ੍ਰਿਤ ਲੌਂਗੋਵਾਲG❤ ©Jhonson

#ਪਿਆਰ #LoveforeverG #MySun  ਕੀ ਨਾਂ ਤੇਰਾ

ਤੈਨੂੰ ਦੇਖਾਂ ਜਾਂ ਅੱਖ ਚੋਰ ਚੋਰ, 
              ਜਿਉਂ ਪੈਲਾਂ ਪਾਉਂਦੇ ਮੋਰ ਮੋਰ, 
ਮੈਂ ਹੁੰਦਾ ਜਾਂ ਕੁਝ ਹੋਰ ਹੋਰ 
           ਤੂੰ ਵੀ ਕਰ ਕੁਝ ਗੌਰ ਗੌਰ, 
ਤੇਰੀ ਬਦਲੇ ਜਦ ਵੀ ਤੋਰ ਤੋਰ, 
                      ਮੇਰੇ ਦਿਲ ਵਿੱਚ ਉਠਦੀ ਲੋਰ ਲੋਰ, 
ਦਿਨੋਂ ਦਿਨ ਚੜ੍ਹਦਾ ਰੰਗ ਰੰਗ 
                 ਤੈਨੂੰ ਮਾਨਾਂ ਆਪਣੇ ਸੰਗ ਸੰਗ, 
ਬੰਦ ਬੁਲ੍ਹੀਆਂ ਉਤੇ ਨਾਂ ਤੇਰਾ 
                 ਕੀ ਨਾਂ ਤੇ ਕਿਹੜਾ ਗਰਾਂ ਤੇਰਾ, 
ਮੇਰੇ ਮਨ ਦੀ ਇਕੋ ਮੰਗ ਮੰਗ 
              ਦੱਸ? ਲੈ ਕੇ ਆਵਾਂ ਜੰਞ ਜੰਞ । 


ਅੰਮ੍ਰਿਤ ਲੌਂਗੋਵਾਲG❤

©Jhonson

#LoveforeverG# #MySun Sunny ugoke ugoke Aman Verma Aman Verma Aman Verma Sketchy_writing (Deeksha Sharma)

9 Love

ਈਮਾਨ ਬਦਮਿਜ਼ਾਜ਼, ਘਮੰਡੀ ਜਿਹਾ ਇਨਸਾਨ ਹਾਂ ਮੈਂ ਜਿਵੇਂ ਚੰਨ 'ਤੇ ਲੱਗਾ ਧੱਬੇ ਜਿਹਾ ਨਿਸ਼ਾਨ ਹਾਂ ਮੈਂ ਮਹਿਫ਼ਲ ਵਿੱਚ ਜਾਣਾ ਮੇਰੀ ਫ਼ਿਤਰਤ ਨਹੀਂ ਪਿੰਡ ਤੋਂ ਬਾਹਰ-2 ਪਿਆ ਵੀਰਾਨ ਹਾਂ ਮੈਂ ਕੁਝ ਕਸਮਾਂ ਖਾਂਦੇ ਸੱਚੇ ਹੋਣ ਦੀਆਂ "ਲੌਂਗੋਵਾਲੀਆ" ਨਾਂ ਦੀਨ ਤੇ ਨਾਂ ਈਮਾਨ ਹਾਂ ਮੈਂ ਅੰਮ੍ਰਿਤ ਲੌਂਗੋਵਾਲ

#loveforever  ਈਮਾਨ 

ਬਦਮਿਜ਼ਾਜ਼, ਘਮੰਡੀ ਜਿਹਾ ਇਨਸਾਨ ਹਾਂ ਮੈਂ 
ਜਿਵੇਂ ਚੰਨ 'ਤੇ ਲੱਗਾ ਧੱਬੇ ਜਿਹਾ ਨਿਸ਼ਾਨ ਹਾਂ ਮੈਂ 

ਮਹਿਫ਼ਲ ਵਿੱਚ ਜਾਣਾ ਮੇਰੀ ਫ਼ਿਤਰਤ ਨਹੀਂ 
ਪਿੰਡ ਤੋਂ ਬਾਹਰ-2 ਪਿਆ ਵੀਰਾਨ ਹਾਂ ਮੈਂ 

ਕੁਝ ਕਸਮਾਂ ਖਾਂਦੇ ਸੱਚੇ ਹੋਣ ਦੀਆਂ 
"ਲੌਂਗੋਵਾਲੀਆ" ਨਾਂ ਦੀਨ ਤੇ ਨਾਂ ਈਮਾਨ ਹਾਂ ਮੈਂ 

ਅੰਮ੍ਰਿਤ ਲੌਂਗੋਵਾਲ
#ਕਵਿਤਾ #ਕੌਣ

#ਕੌਣ ਦਿਲਾਂ ਦੀਆਂ ਜਾਣੇ#Love#Forever @Geeta Sekha 7373 @Aman Verma Surjit sabir✍️ Azeebਸ਼ਾਇਰ @Kamal walia

57 View

ਤੂੰ ਕੀ ਜਾਣੇ..? ਤੇਰੇ ਵਿਚੋਂ ਤਾਂ ਸੱਜਣਾਂ ਸਾਨੂੰ ਆਪਣੇ ਸੁਪਨੇ ਪੂਰੇ ਹੁੰਦੇ ਦਿਸਦੇ ਨੇ ਪਰ.. ਅਗਲੇ ਹੀ ਪਲ ਤੇਰੀਆਂ ਨਾ-ਸਮਝੀਆਂ ਕਾਰਨ ਚੂਰ ਚੂਰ ਹੋ ਜਾਂਦੇ ਨੇ Amrit.. 😍L

#forever  ਤੂੰ ਕੀ ਜਾਣੇ..? 

ਤੇਰੇ ਵਿਚੋਂ ਤਾਂ ਸੱਜਣਾਂ ਸਾਨੂੰ ਆਪਣੇ ਸੁਪਨੇ ਪੂਰੇ ਹੁੰਦੇ ਦਿਸਦੇ ਨੇ 
ਪਰ..
ਅਗਲੇ ਹੀ ਪਲ 
ਤੇਰੀਆਂ ਨਾ-ਸਮਝੀਆਂ ਕਾਰਨ ਚੂਰ ਚੂਰ ਹੋ ਜਾਂਦੇ ਨੇ 

Amrit.. 😍L

#forever

7 Love

ਤੈਨੂੰ ਯਾਦ ਕਰਾ ਨਾਲੇ ਤੜਫਾ, ਲੰਘੇ ਨਾ ਰਾਤ ਹਾਣੀਆ ਤੈਨੂੰ ਕਦਰ ਨਾ ਭੋਰਾ ਮੇਰੀ ਬੀਤ ਗਿਆ ਸਾਲ ਹਾਣੀਆ Amrit..😍L

#ਸ਼ਾਇਰੀ #forever  ਤੈਨੂੰ ਯਾਦ ਕਰਾ ਨਾਲੇ ਤੜਫਾ,
 ਲੰਘੇ ਨਾ ਰਾਤ ਹਾਣੀਆ 

ਤੈਨੂੰ ਕਦਰ ਨਾ ਭੋਰਾ ਮੇਰੀ
 ਬੀਤ ਗਿਆ ਸਾਲ ਹਾਣੀਆ

Amrit..😍L

#forever @Aman Verma @amarsardar Pŕiñçè Shéikhùpüŕià @Author shivam kumar mishra Azeebਸ਼ਾਇਰ

8 Love

ਯਾਦਾਂ ਦੇ ਖਜ਼ਾਨੇ ਅਸੀਂ ਕੀਤਾ ਸੀ ਪਿਆਰ ਚੰਨਾ ਦੁਖੀ ਬਹੁਤ ਹੋਵਾਂਗੇ ਏਨਾ ਵੀ ਨਾਂ ਜਾਣਿਆ ਕਿ ਕੱਲੇ ਬਹਿ-ਬਹਿ ਰੋਵਾਂਗੇ ਹਰ ਸਾਹ ਦੇ ਨਾਲ ਤੇਰਾ ਨਾਮ ਲਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਏਨਾ ਨੀ ਫਿਕਰ ਲੋਕੀਂ ਕੀ ਕਹਿਣਗੇ ਜੇ ਉਹ ਵੱਖ ਹੋ ਕੇ ਖੁਸ਼ ਉਹਨੂੰ ਵੱਖ ਰਹਿਣ ਦੇ ਬੇਗਾਨਿਆਂ ਦੇ ਤਾਹਨੇ ਚੁੱਪ ਚਾਪ ਸਹਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਜਦ ਚੇਤਾ ਆਉਣਾ ਤੇਰਾ ਦਿਲਜਾਨੀਆ ਮਰਾਂਗੇ ਇਕੱਠਿਆਂ ਗੁਜ਼ਾਰੇ ਪਲ ਮਾਨਿਆ ਕਰਾਂਗੇ ਅੰਮ੍ਰਿਤ ਕਰਕੇ ਮਜਾਕ ਆਪੇ ਹੱਸ ਲਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਸਦਾ ਖੁਸ਼ ਰਹੀਂ ਏਹੋ ਕਰਦੀ ਦੁਆਵਾਂ ਤੇਰੇ ਬਿਨਾਂ 'ਲੌਂਗੋਵਾਲੀਆ" ਵੇ ਮਰਦੀ ਹੀ ਜਾਵਾਂ ਮੁੜ ਮਿਲੇ ਮੇਰਾ ਮਾਹੀ ਘੁੱਟ ਸੀਨੇ ਲਾਵਾਂਗੇ ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ ਅੰਮ੍ਰਿਤ ਲੌਂਗੋਵਾਲ

#ਕਵਿਤਾ #forever  ਯਾਦਾਂ ਦੇ ਖਜ਼ਾਨੇ

ਅਸੀਂ ਕੀਤਾ ਸੀ ਪਿਆਰ ਚੰਨਾ ਦੁਖੀ ਬਹੁਤ ਹੋਵਾਂਗੇ 
ਏਨਾ ਵੀ ਨਾਂ ਜਾਣਿਆ ਕਿ ਕੱਲੇ ਬਹਿ-ਬਹਿ ਰੋਵਾਂਗੇ
ਹਰ ਸਾਹ ਦੇ ਨਾਲ ਤੇਰਾ ਨਾਮ ਲਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਏਨਾ ਨੀ ਫਿਕਰ ਲੋਕੀਂ ਕੀ ਕਹਿਣਗੇ 
ਜੇ ਉਹ ਵੱਖ ਹੋ ਕੇ ਖੁਸ਼ ਉਹਨੂੰ ਵੱਖ ਰਹਿਣ ਦੇ 
ਬੇਗਾਨਿਆਂ ਦੇ ਤਾਹਨੇ ਚੁੱਪ ਚਾਪ ਸਹਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਜਦ ਚੇਤਾ ਆਉਣਾ ਤੇਰਾ ਦਿਲਜਾਨੀਆ ਮਰਾਂਗੇ 
ਇਕੱਠਿਆਂ ਗੁਜ਼ਾਰੇ ਪਲ ਮਾਨਿਆ ਕਰਾਂਗੇ 
ਅੰਮ੍ਰਿਤ ਕਰਕੇ ਮਜਾਕ ਆਪੇ ਹੱਸ ਲਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਸਦਾ ਖੁਸ਼ ਰਹੀਂ ਏਹੋ ਕਰਦੀ ਦੁਆਵਾਂ 
ਤੇਰੇ ਬਿਨਾਂ 'ਲੌਂਗੋਵਾਲੀਆ" ਵੇ ਮਰਦੀ ਹੀ ਜਾਵਾਂ 
ਮੁੜ ਮਿਲੇ ਮੇਰਾ ਮਾਹੀ ਘੁੱਟ ਸੀਨੇ ਲਾਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਅੰਮ੍ਰਿਤ ਲੌਂਗੋਵਾਲ
Trending Topic