ਤੇਰੀ ਵਾਹ-ਦਾ ਗਹਿਣਾ ਬਣ ਜਾਵੇ,ਜੋ ਹਰਫ਼ ਤੇਰੇ ਤੋਂ ਸ਼ੁਰੂ ਹੋ ਜਏ।
ਰਾਤੀ ਸੁਪਨਿਆਂ ਤੇ ਸੁਰ ਚੜਨ ਸਾਰ, ਤੂੰ ਮੇਰੇ ਰੂਬਰੂ ਹੋ ਜਏ।
ਮੈਂ ਚਾਹੁੰਦਾ ਹਾਂ ਡੁੱਬਣਾ,ਤੇ ਤੂੰ ਵਾਂਗ ਖਾਲੜੀ ਖੂਹ ਹੋ ਜਏ।
ਮੇਰਾ ਹਰ ਸੁਪਨਾ ਪਰਵਾਜ਼ ਭਰੇ, ਉਹ 'ਕੁਸਲੇ' ਪਿੰਡ ਦੀ ਜੂਹ ਹੋ ਜਏ।
ਮੈਂ ਮਾਨ ਕਰਾਂ ਤੇਰੀ ਸੁੰਦਰਤਾ, ਮੇਰੇ ਹਰ ਹਰਫ਼ ਦੀ ਸਾਨ ਹੋ ਜਏ।
ਕਿਮਹਾਮ ਜਈ ਕੋਸ਼ਿਸ਼ ਕਰਦਾ ਹਾਂ, ਸ਼ਾਇਦ ਤੂੰ ਤੋਂ ਕਿੱਧਰੇ ਮਾਨ ਹੋ ਜਏ।
ਹੈ.. ਆ ਕੇ ਦੇਖ ਲਏ ਜੇ ਕਿੱਧਰੇ, ਮੇਰੀ ਜ਼ਿੰਦਗੀ ਆਲੀਸ਼ਾਨ ਹੋ ਜਏ।
ਜੇ ਰਿਸ਼ਤਾ ਤੂੰ ਕਬੂਲ ਕਰੈ,ਮੇਰਾ ਪੂਰਾ ਹਰ ਅਰਮਾਨ ਹੋ ਜਏ।
ਭੁੱਲ ਭੁਲੇਖੇ ਤੈਨੂੰ ਵੀ , ਜੇ ਕਿਤੇ ਹੁਸਨ ਦਾ ਮਾਣ ਹੋਜਏ ।
ਤੇਰੀ ਲਾਲ ਸੁਰੰਗੀ ਜੀਭ ਕੋਲੋਂ, ਰੰਗ ਕਾਲੇ ਦਾ ਅਪਮਾਨ ਹੋ ਜਏ।
ਸਮਾਂ ਤਾਂ ਏਸੀ ਚੀਜ਼ ਜਾਨੇ, ਥੋਡਾ ਹੁਸਨ ਵੀ ਵੇਖ ਹੈਰਾਨ ਹੋ ਜਏ।
"ਹੋਵੇ ਇਹ ਨਾ ਕੇ ਤੂੰ ਦੂਰ ਹੋ ਜਏ, ਤੇ ਮਾਨ ਤੇਰਾ ਮਸਹੂਰ ਹੋ ਜਏ।
ਕਿਤੇ ਲੋਕਾਂ ਲਈ ਸੁਲਤਾਨ ਹੋ ਜਏ, ਤੇਰੇ ਲਈ ਬੇਈਮਾਨ ਹੋ ਜਏ। "
✒ ਅਰਮਾਨ ਮਾਨ
©Armaan Maan
Continue with Social Accounts
Facebook Googleor already have account Login Here